Supporting information for parents (Punjabi)

ਮਾਤਾ/ਪਿਤਾ ਦੇ ਲਈ ਸਹਾਇਕ ਜਾਣਕਾਰੀ - Boloh (ਬੋਲ੍ਹੋ): ਅਸ਼ਵੇਤ, ਏਸ਼ੀਆਈ ਅਤੇ ਘੱਟ-ਸੰਖਿਅਕ ਜਾਤੀ ਦੇ ਪਰਿਵਾਰਾਂ ਦੇ ਲਈ ਕੋਵਿਡ-19 ਹੈਲਪਲਾਈਨ

ਬੋਲ੍ਹੋ ਹੈਲਪਲਾਈਨ ਦੇ ਬਾਰੇ ਜਾਣਕਾਰੀ

ਬੋਲ੍ਹੋ ਹੈਲਪਲਾਈਨ 1 ਅਕਤੂਬਰ ਨੂੰ Barnardo’s ਵੱਲੋਂ ਰਾਸ਼ਟਰੀ ਅਪਾਤਕਾਲੀਨ ਟ੍ਰਸਟ ਦੀ ਫੰਡਿੰਗ ਦੇ ਨਾਲ ਲਾਂਚ ਹੋਈ ਸੇਵਾ ਹੈ। ਇਹ ਹੈਲਪਲਾਈਨ ਅਸ਼ਵੇਤ, ਏਸ਼ੀਆਈ ਅਤੇ ਘੱਟ-ਸੰਖਿਅਕ ਜਾਤੀ ਦੇ ਸਮੁਦਾਇਆਂ ‘ਤੇ ਹੋਏ ਮਹਾਂਮਾਰੀ ਦੇ ਅਸਰ ਦੇ ਲਈ ਪ੍ਰਤੀਕਿਰਿਆ ਹੈ ਜੋ ਕਿ ਬੇਮੇਲਵੇਂ ਢੰਗ ਨਾਲ ਪ੍ਰਭਾਵਤ ਹੋਏ ਹਨ।

ਹੈਲਪਲਾਈਨ ਸਟਾਫ਼ ਜਾਂ ਤਾਂ ਅਸ਼ਵੇਤ, ਏਸ਼ੀਆਈ ਅਤੇ ਘੱਟ-ਸੰਖਿਅਕ ਸਮੁਦਾਏ ਦੇ ਲੋਕ ਹਨ, ਜਾਂ ਉਹਨਾਂ ਕੋਲ ਇਹਨਾਂ ਸਮੁਦਾਇਆਂ ਦੇ ਬੱਚਿਆਂ, ਯੁਵਾ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਂਰਾਂ ਨੂੰ ਸੇਵਾਵਾਂ ਦੇਣ ਦਾ ਪੇਸ਼ੇਵਰ ਅਨੁਭਵ ਹੈ।

ਅਸੀਂ ਕਿਵੇਂ ਸਹਾਇਤਾ ਕਰ ਸਕਦੇ ਹਾਂ?

ਕੀ ਤੁਸੀਂ ਕੋਵਿਡ-19 ਤੋਂ ਪ੍ਰਭਾਵਤ ਅਸ਼ਵੇਤ, ਏਸ਼ੀਆਈ ਜਾਂ ਘੱਟ-ਸੰਖਿਅਕ ਬੱਚੇ, ਯੁਵਾ ਵਿਅਕਤੀ, ਮਾਤਾ/ਪਿਤਾ ਜਾਂ ਦੇਖਭਾਲਕਰਤਾ ਹੋ? ਜੇਕਰ ਹਾਂ, ਤਾਂ ਸ਼ਾਇਦ ਤੁਸੀਂ ਸੋਗ, ਘਾਟੇ, ਬੇਰੁਜ਼ਗਾਰੀ, ਮਾਲੀ ਮੁਸ਼ਕਲਾਂ ਦਾ ਅਨੁਭਵ ਕੀਤਾ ਹੋਵੇਗਾ, ਆਪਣੇ ਬੱਚੇ ਦੇ ਸਕੂਲ ਜਾਂ ਭਵਿੱਖ ਦੇ ਬਾਰੇ ਚਿੰਤਤ, ਕਿਸੇ ਦੋਸਤ ਜਾਂ ਪਰਿਵਾਰ ਦੇ ਬਾਰੇ ਚਿੰਤਤ, ਲੌਕਡਾਊਨ ਦੇ ਬਾਰੇ ਤਣਾਅ ਵਿੱਚ ਅਤੇ ਚਿੰਤਤ ਹੋ ਸਕਦੇ ਹੋਵੋਗੇ। ਇਹਨਾਂ ਦੇ ਇਲਾਵਾ, ਤੁਸੀਂ ਹੋਰ ਸਮੱਸਿਆਵਾਂ ਦੇ ਬਾਰੇ ਚਿੰਤਤ ਹੋ ਸਕਦੇ ਹੋਵੋਗੇ। ਤੁਸੀਂ ਇਸ ਸਮੇਂ ਦੇ ਦੌਰਾਨ ਸਾਡੇ ਨਾਲ ਆਪਣੀਆਂ ਚਿੰਤਾਵਾਂ, ਸਮੱਸਿਆਵਾਂ ਅਤੇ ਤਣਾਵਾਂ ਬਾਰੇ ਗੱਲ ਕਰ ਸਕਦੇ ਹੋ, ਅਤੇ ਅਸੀਂ ਭਾਵਾਤਮਕ ਸਹਾਇਤਾ, ਵਿਹਾਰਕ ਸਲਾਹ ਮੁਹੱਈਆ ਕਰ ਸਕਦੇ ਹਾਂ ਅਤੇ ਹੋਰਾਂ ਸੰਸਥਾਵਾਂ ਬਾਰੇ ਦੱਸ ਸਕਦੇ ਹਾਂ ਜੋ ਅਗੇਰੀ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ।

ਸਾਡੇ ਵੱਲੋਂ ਮੁਹੱਈਆ ਕੀਤੀ ਜਾਣ ਵਾਲੀ ਸਹਾਇਤਾ ਤੁਹਾਡੇ ਅਤੇ ਉਸ ਬੱਚੇ (ਉਹਨਾਂ ਬੱਚਿਆਂ) ਦੇ ਲਈ ਹੈ ਜਿੰਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਾਂ ਸਾਡੀ ਵੈੱਬਸਾਈਟ ‘ਤੇ ਉਪਲਬਧ ਵੈੱਬ ਚੈਟ ਸੁਵਿਧਾ ਦੇ ਰਾਹੀਂ ਸਾਡੇ ਨਾਲ ਚੈਟ ਕਰ ਸਕਦੇ ਹੋ। ਤੁਹਾਨੂੰ ਸਾਡੇ ਨਾਲ ਆਪਣੇ ਵੇਰਵੇ ਸਾਂਝੇ ਕਰਨ ਦੀ ਲੋੜ ਨਹੀਂ ਹੈ, ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਾਡੇ ਡਾਕਟਰਾਂ ਦੀ ਟੀਮ ਜਾਂ ਕਿਸੇ ਹੋਰ ਸੇਵਾ ਕੋਲ ਰੈਫਰ ਕੀਤਾ ਜਾਵੇ, ਤਾਂ ਸਾਨੂੰ ਤੁਹਾਡੇ ਵੇਰਵੇ ਲੈਣ ਅਤੇ ਇਹਨਾਂ ਨੂੰ ਤੁਹਾਡੀ ਸਹਿਮਤੀ ਦੇ ਨਾਲ ਸਾਂਝਾ ਕਰਨ ਦੀ ਲੋੜ ਹੋਵੇਗੀ। ਤੁਸੀਂ ਸਾਡੀ ਵੈੱਬਸਾਈਟ ‘ਤੇ ਕਈ ਕਿਸਮ ਦੇ ਵਿਸ਼ਿਆਂ ਉਦਾਹਰਨ ਲਈ ਭਾਵਾਤਮਕ ਭਲਾਈ, ਪਰਿਵਾਰਾਂ ਦੀ ਸਹਾਇਤਾ ਕਰਨ, ਦੁੱਖ ਅਤੇ ਘਾਟੇ ਦੇ ਸੰਬੰਧ ਵਿੱਚ ਸਹਾਇਕ ਸਲਾਹ ਵੀ ਪ੍ਰਾਪਤ ਕਰ ਸਕਦੇ ਹੋ।

ਜਦੋਂ ਤੁਸੀਂ ਹੈਲਪਲਾਈਨ ਦੇ ਨਾਲ ਸੰਪਰਕ ਕਰੋਗੇ ਤਾਂ ਕੀ ਹੋਵੇਗਾ?

ਤੁਹਾਨੂੰ ਇੱਕ ਦੋਸਤਾਨਾ ਹੈਲਪਲਾਈਨ ਸਲਾਹਕਾਰ ਤੋਂ ਜਵਾਬ ਪ੍ਰਾਪਤ ਹੋਵੇਗਾ ਜੋ ਤੁਹਾਡੇ ਨਾਲ ਉਸ ਬਾਰੇ ਗੱਲ ਕਰੇਗਾ/ਕਰੇਗੀ ਜੋ ਤੁਸੀਂ ਅਤੇ/ਜਾਂ ਤੁਹਾਡਾ ਬੱਚਾ (ਤੁਹਾਡੇ ਬੱਚੇ) ਅਨੁਭਵ ਕਰ ਰਹੇ ਹਨ। ਹੈਲਪਲਾਈਨ ਸਲਾਹਕਾਰ ਤੁਹਾਡੀ ਗੱਲ ਸੁਣੇਗਾ/ਸੁਣੇਗੀ ਅਤੇ ਤੁਹਾਡੇ ਵੱਲੋਂ ਲੁੜੀਂਦੀ ਸਹਾਇਤਾ ਦੀ ਕਿਸਮ ਅਤੇ ਸਲਾਹ ਦੇ ਬਾਰੇ ਫੈਸਲਾ ਲੈਣ ਵਿੱਚ ਤੁਹਾਡੀ ਸਹਾਇਤਾ ਕਰੇਗਾ/ਕਰੇਗੀ। ਤੁਹਾਡੀ ਸਹਿਮਤੀ ਦੇ ਨਾਲ, ਹੈਲਪਲਾਈਨ ਸਲਾਹਕਾਰ ਤੁਹਾਡੇ ਨਾਲ ਕਈ ਕਾਲਾਂ ਕਰ ਸਕਦਾ/ਸਕਦੀ ਹੈ ਅਤੇ ਉਹ ਤੁਹਾਡੇ ਲਈ ਉਚਿਤ ਸਮੇਂ ‘ਤੇ ਤੁਹਾਨੂੰ ਵਾਪਿਸ ਕਾਲ ਕਰਨ ਦੀ ਵਿਵਸਥਾ ਕਰ ਸਕਦੇ ਹਨ।

ਹੈਲਪਲਾਈਨ ਸਲਾਹਕਾਰ ਤੁਹਾਡੇ ਅਤੇ/ਜਾਂ ਤੁਹਾਡੇ ਬੱਚੇ (ਬੱਚਿਆਂ) ਦੇ ਲਈ ਸਾਡੇ ਕਿਸੇ ਇੱਕ ਡਾਕਟਰ ਦੇ ਨਾਲ ਗੱਲ ਕਰਨ ਦੀ ਵਿਵਸਥਾ ਕਰ ਸਕਦੇ ਹਨ ਜਿੰਨ੍ਹਾਂ ਨਾਲ ਤੁਸੀਂ ਛੇ ਕਾਊਂਸਲਿੰਗ ਸੈਸ਼ਨ ਕਰ ਸਕਦੇ ਹੋ ਅਤੇ ਲੋੜ ਹੋਣ ‘ਤੇ ਵਧੇਰੇ ਸੈਸ਼ਨ ਮੁਹੱਈਆ ਕੀਤੇ ਜਾ ਸਕਦੇ ਹਨ। ਇਹ ਸੈਸ਼ਨ ਤੁਹਾਡੇ ਪਰਿਵਾਰ ਦੀਆਂ ਲੋੜਾਂ ਅਤੇ ਸਥਿਤੀਆਂ ‘ਤੇ ਨਿਰਭਰ ਕਰਦੇ ਹੋਏ ਫੋਨ ਦੇ ਰਾਹੀਂ ਹਫਤੇ ਵਿੱਚ ਇੱਕ ਜਾਂ ਦੋ ਵਾਰ ਹੋਣਗੇ। ਪਹਿਲਾ ਅਤੇ ਛੇਵਾਂ ਸੈਸ਼ਨ 45 ਮਿੰਟਾਂ ਦਾ ਹੋਵੇਗਾ ਤਾਂ ਜੋ ਪਰਿਵਾਰ ਜਾਂ ਵਿਅਕਤੀ ਵੱਲੋਂ ਸਾਮ੍ਹਣਾ ਕੀਤੀਆਂ ਜਾਣ ਵਾਲੀਆਂ ਤਿੰਨ ਪ੍ਰਮੁੱਖ ਚੁਣੌਤੀਆਂ ਦਾ ਸ਼ੁਰੂਆਤੀ ਆਧਾਰਸ਼ਿਲਾ ਮੁਲਾਂਕਣ ਕੀਤਾ ਜਾ ਸਕੇ, ਅਤੇ ਅੰਤਿਮ ਸੈਸ਼ਨ ਵਿੱਚ ਸੇਵਾ ਦੇ ਦੌਰਾਨ ਹੋਈ ਤਰੱਕੀ ਦੇ ਬਾਰੇ ਚਰਚਾ ਕੀਤੀ ਜਾ ਸਕੇ ਅਤੇ ਇਸ ਨੂੰ ਨੋਟ ਕੀਤਾ ਜਾ ਸਕੇ। ਦੂਸਰੇ ਤੋਂ ਲੈ ਕੇ ਪੰਜਵਾਂ ਸੈਸ਼ਨ 30 ਮਿੰਟਾਂ ਦਾ ਹੋਵੇਗਾ, ਇਹਨਾਂ ਵਿੱਚ ਪਹਿਲੇ ਸੈਸ਼ਨ ਵਿੱਚ ਪਛਾਣੀਆਂ ਗਈਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਚਿਕਿਤਸਕ ਸਹਾਇਤਾ ਦਿੱਤੀ ਜਾਵੇਗੀ।

ਕੀ ਸਹਾਇਤਾ ਵੱਖ-ਵੱਖ ਭਾਸ਼ਾਵਾਂ ਵਿੱਚ ਮੁਹੱਈਆ ਕੀਤੀ ਜਾ ਸਕਦੀ ਹੈ?

ਸਾਡੇ ਹੈਲਪਲਾਈਨ ਸਲਾਹਕਾਰ ਅੰਗ੍ਰੇਜ਼ੀ, ਉਰਦੂ, ਹਿੰਦੀ, ਮੀਰਪੁਰੀ ਅਤੇ ਪੰਜਾਬੀ ਵਿੱਚ ਸੇਵਾ ਮੁਹੱਈਆ ਕਰ ਸਕਦੇ ਹਨ। ਦਿਸੰਬਰ 2020 ਵਿੱਚ, ਉਪਲਬਧ ਭਸ਼ਾਵਾਂ ਵਿੱਚ ਅਮਹਰਿਕ ਅਤੇ ਟਿਗਰਿਨੀਆ ਵੀ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੋਰਾਂ ਭਾਸ਼ਾਵਾਂ ਵਿੱਚ ਦੁਭਾਸ਼ੀਏ ਮੁਹੱਈਆ ਕੀਤੇ ਜਾ ਸਕਣਗੇ। ਚਿਕਿਤਸਕ ਸੈਸ਼ਨ ਹੇਠਲੀਆਂ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੇ ਜਾ ਸਕਦੇ ਹਨ: ਅੰਗ੍ਰੇਜ਼ੀ, ਬੰਗਾਲੀ, ਹਿੰਦੀ, ਫ੍ਰਾਂਸੀਸੀ, ਪੰਜਾਬੀ ਅਤੇ ਯੂਨਾਨੀ।

ਮਾਮਲਾ ਅਧਿਐਨ

ਇਹ ਮਾਮਲਾ ਅਧਿਐਨ ਉਦਾਹਰਨਾਂ ਪ੍ਰਦਾਨ ਕਰਦੇ ਹਨ ਕਿ ਬੋਲ੍ਹੋ ਹੈਲਪਲਾਈਨ ਸਹਾਇਤਾ ਕਿਵੇਂ ਮੁਹੱਈਆ ਕਰ ਸਕਦੀ ਹੈ।

ਮਾਰਥਾ ਦੋ ਨਾਬਾਲਗ ਬੱਚਿਆਂ ਦੀ ਮਾਂ ਹੈ ਜੋ ਸਥਾਨਕ ਸਕੈਂਡਰੀ ਸਕੂਲ ਵਿਖੇ ਜਾਂਦੇ ਹਨ। ਮਾਰਥਾ ਆਪਣੇ 15 ਸਾਲਾਂ ਦੇ ਮੁੰਡੇ ਦੇ ਬਾਰੇ ਚਿੰਤਤ ਰਹਿਣ ਲੱਗ ਪਈ ਜਿਸ ਨੇ ਸਕੂਲ ਜਾਣ ਤੋਂ ਮਨ੍ਹਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਕੋਰੋਨਾਵਾਰਿਸ ਦੇ ਸੰਪਰਕ ਵਿੱਚ ਆਉਣ ਦਾ ਡਰ ਹੈ। ਮਾਰਥਾ ਨੇ ਇਸ ਗੱਲ ਦੀ ਚਰਚਾ ਆਪਣੇ ਮੁੰਡੇ ਦੇ ਅਧਿਆਪਕ ਦੇ ਨਾਲ ਕੀਤੀ ਅਤੇ ਉਸ ਨੂੰ ਸਹਾਇਤਾ ਮੰਗਣ ਲਈ ਬੋਲ੍ਹੋ ਹੈਲਪਲਾਈਨ ਦਾ ਨੰਬਰ ਪ੍ਰਦਾਨ ਕੀਤਾ ਗਿਆ।

ਮਾਰਥਾ ਨੇ ਹੈਲਪਲਾਈਨ ਦੇ ਨਾਲ ਸੰਪਰਕ ਕੀਤਾ ਅਤੇ ਨਾਜ਼ ਦੇ ਨਾਲ ਗੱਲ ਕੀਤੀ ਜੋ ਕਿ ਹੈਲਪਲਾਈਨ ਸਲਾਹਕਾਰ ਹੈ। ਮਾਰਥਾ ਨੇ ਨਾਜ਼ ਦੇ ਨਾਲ ਹੇਠਲੀ ਜਾਣਕਾਰੀ ਸਾਂਝੀ ਕੀਤੀ: “ਮੇਰੇ ਮੁੰਡੇ ਨੇ ਸੁਣਿਆ ਹੈ ਕਿ ਅਸ਼ਵੇਤ ਲੋਕਾਂ ਨੂੰ ਕੋਵਿਡ ਦੇ ਕਾਰਨ ਮਰਨ ਦੀ ਵੱਧ ਸੰਭਾਵਨਾ ਹੈ ਅਤੇ ਹੁਣ ਉਸ ਨੂੰ ਚਿੰਤਾ ਦੇ ਦੌਰੇ ਪੈਂਦੇ ਹਨ। ਉਹ ਸਾਨੂੰ ਪੁੱਛਦਾ ਹੈ ਕਿ ਕੀ ਅਸੀਂ ਮਰ ਜਾਵਾਂਗੇ ਅਤੇ ਉਹ ਸਕੂਲ ਜਾਣ ਦੇ ਲਈ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਅਸੀਂ ਸੱਚਮੁੱਚ ਉਸਦੇ ਲਈ ਚਿੰਤਤ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਕਰੀਏ।” ਕਈ ਕਾਲਾਂ ਦੇ ਰਾਹੀਂ, ਨਾਜ਼ ਨੇ ਮਾਰਥਾ ਦੇ ਮੁੰਡ ਦੇ ਬਾਰੇ ਉਸਦੇ ਡਰਾਂ ਅਤੇ ਚਿੰਤਾਵਾਂ ਦੇ ਬਾਰੇ ਚਰਚਾ ਕਰਨ ਲਈ ਉਸ ਦੇ ਨਾਲ ਚਰਚਾ ਕੀਤੀ ਅਤੇ ਉਸਦੇ ਮੁੰਡੇ ਦੇ ਲਈ ਚਿਕਿਤਸਕ ਦੇ ਨਾਲ ਕਾਊਂਸਲਿੰਗ ਕਰਵਾਉਣ ਦੇ ਨਾਲ ਸਹਿਮਤ ਹੋਈ ਤਾਂ ਜੋ ਉਹ ਆਪਣੇ ਦੁੱਖਾਂ ਅਤੇ ਚਿੰਤਾਵਾਂ ਬਾਰੇ ਗੱਲ ਕਰ ਸਕੇ। ਦੋਨੋਂ ਮਾਰਥਾ ਅਤੇ ਉਸਦਾ ਮੁੰਡਾ ਇੱਕ ਚਿਕਿਤਸਕ ਦੇ ਨਾਲ ਵੱਖ-ਵੱਖ ਕਾਊਂਸਲਿੰਗ ਸੈਸ਼ਨ ਕਰਨ ਲੱਗ ਪਏ। ਮਾਰਥਾ ਦਾ ਮੁੰਡਾ ਕੋਵਿਡ-19 ਦੇ ਸੰਬੰਧ ਵਿੱਚ ਆਪਣੀਆਂ ਚਿੰਤਾਵਾਂ ਦਾ ਪ੍ਰਬੰਧਨ ਕਰਨ ਦੇ ਰਸਤੇ ‘ਤੇ ਹੈ।

ਮਾਮਲਾ ਅਧਿਐਨ

ਕੈਲਹੋਨ ਨੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਦੇਖਣ ਤੋਂ ਬਾਅਦ ਵੈੱਬ ਚੈਟ ‘ਤੇ ਹੈਲਪਲਾਈਨ ਦੇ ਨਾਲ ਸੰਪਰਕ ਕੀਤਾ। ਉਸਨੇ ਇਹ ਗੱਲ ਸਾਂਝੀ ਕੀਤੀ ਕਿ ਉਸਨੂੰ ਪਹਿਲਾਂ ਆਰਜ਼ੀ ਬੇਰੁਜ਼ਗਾਰੀ ‘ਤੇ ਰੱਖਿਆ ਗਿਆ ਸੀ ਅਤੇ ਫਿਰ ਉਸ ਨੂੰ ਕੱਢ ਦਿੱਤਾ ਗਿਆ। ਉਸ ਨੂੰ ਚਿੰਤਾ ਹੈ ਕਿ ਉਹ ਕਿਰਾਏ ਦਾ ਭੁਗਤਾਨ ਕਰਨ ਅਤੇ ਆਪਣੇ ਪਰਿਵਾਰ ਦੇ ਲਈ ਭੋਜਨ ਖਰੀਦਣ ਦੇ ਯੋਗ ਨਹੀਂ ਹੋਵੇਗਾ। ਹੈਲਪਲਾਈਨ ਸਲਾਹਕਾਰ ਦੇ ਨਾਲ ਵੈੱਬ ਚੈਟ ਦੇ ਦੌਰਾਨ, ਉਸਨੇ ਹੈਲਪਲਾਈਨ ਸਲਾਹਕਾਰ ਨੂੰ ਉਸਦੇ ਨਾਲ ਉਸ ਦੀਆਂ ਸਥਿਤੀਆਂ ਦੇ ਬਾਰੇ ਗੱਲ ਕਰਨ ਲਈ ਫੋਨ ਕਰਨ ਵਾਸਤੇ ਕਿਹਾ। ਹੈਲਪਲਾਈਨ ਸਲਾਹਕਾਰ, ਸਾਰਾ ਨੇ ਕੈਲਹੋਨ ਦੇ ਨਾਲ ਸੰਪਰਕ ਕੀਤਾ ਅਤੇ ਉਸ ਨੇ ਉਸਦੀਆਂ ਸਥਿਤੀਆਂ ਬਾਰੇ ਚਰਚਾ ਕੀਤੀ। ਸਾਰਾ ਨੇ ਸਾਰੀ ਜਾਣਕਾਰੀ ਇਕੱਤਰ ਕਰ ਲਈ ਅਤੇ ਕੈਲਹੋਨ ਦੀ ਮਨਜ਼ੂਰੀ ਦੇ ਨਾਲ ਸਹਿਮਤ ਹੋਈ ਕਿ ਉਹ Barnardo’s ਦੀਆਂ ਸੇਵਾਵਾਂ ਅਤੇ ਹੋਰਾਂ ਸੰਸਥਾਵਾਂ ਵਿੱਚ ਕੁਝ ਸਵਾਲ ਪੁੱਛੇਗੀ ਜੋ ਸਹਾਇਤਾ ਕਰਨ ਦੇ ਯੋਗ ਹੋਣਗੀਆਂ। ਸਾਰਾ ਨੇ ਕੈਲਹੋਨ ਦੀਆਂ ਕੁਝ ਸਥਾਨਕ ਸੇਵਾਵਾਂ ਦੇ ਨਾਲ ਗੱਲ ਕੀਤੀ ਅਤੇ ਕੈਲਹੋਨ ਅਤੇ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਲਈ ਕੁਝ ਪ੍ਰਮੁੱਖ ਸਰਵੋਤਮ ਸੇਵਾਵਾਂ ਦੀ ਪਛਾਣ ਕੀਤੀ। ਫਿਰ ਸਾਰਾ ਨੇ ਇਹ ਜਾਣਕਾਰੀ ਕੈਲਹੋਨ ਦੇ ਨਾਲ ਸਾਂਝੀ ਕੀਤੀ ਜਿਸ ਨੇ ਸਥਾਨਕ ਚੈਰਿਟੀ ਦੇ ਨਾਲ ਸੰਪਰਕ ਕੀਤਾ ਜਿਸ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸਹਾਇਤਾ ਮੁਹੱਈਆ ਕੀਤੀ।

ਸਾਡਾ ਸੁਪਨਾ ਅਸ਼ਵੇਤ, ਏਸ਼ੀਆਈ ਅਤੇ ਘੱਟ-ਸੰਖਿਅਕ ਜਾਤੀ ਦੇ ਬੱਚਿਆਂ ਅਤੇ ਯੁਵਾ ਲੋਕਾਂ ਵੱਲੋਂ ਮਹਾਂਮਾਰੀ ਅਤੇ ਇਸ ਤੋਂ ਪਰ੍ਹੇ ਦੀਆਂ ਚੁਣੌਤੀਆਂ ਦੇ ਲਈ ਪ੍ਰਤੀਕਿਰਿਆ ਕਰਨ ਦੇ ਲਈ ਆਪਣੀ ਅੰਦਰੂਨੀ ਸ਼ਕਤੀ ਵਿਕਸਤ ਕਰਦੇ ਹੋਏ ਦੇਖਣਾ ਹੈ।  ਅਸੀਂ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਨਾਲ ਕੰਮ ਕਰਨ ਦੇ ਬਹੁਤ ਚਾਹਵਾਨ ਹਾਂ, ਇਸ ਲਈ ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਹੇਠਲੀ ਸੰਪਰਕ ਜਾਣਕਾਰੀ ਦੇ ਰਾਹੀਂ ਸਾਡੇ ਨਾਲ ਗੱਲ ਕਰੋ:

ਮੁਫਤ ਫੋਨ: 0800 151 2605

ਈਮੇਲ: Boloh.helpline@barnardos.org.uk

ਵੈੱਬਸਾਈਟ: https://helpline.barnardos.org.uk/