Boloh (ਬੋਲ੍ਹੋ) ਵਿੱਚ ਤੁਹਾਡਾ ਸੁਆਗਤ ਹੈ, ਜੋ ਕਿ Barnardo’s ਦੀ ਕੋਵਿਡ-19 ਹੈਲਪਲਾਈਨ ਹੈ ਅਤੇ 11+ ਦੀ ਉਮਰ ਦੇ ਲੋਕਾਂ ਲਈ ਵੈੱਬਚੈਟ ਹੈ

ਸਾਨੂੰ 0800 1512605 ‘ਤੇ ਫੋਨ ਕਰੋ ਜਾਂ ਸਾਡੇ ਨਾਲ ਔਨਲਾਈਨ ਚੈਟ ਕਰੋ

ਕੀ ਤੁਸੀਂ ਕੋਵਿਡ-19 ਤੋਂ ਪ੍ਰਭਾਵਤ ਅਸ਼ਵੇਤ, ਏਸ਼ੀਆਈ ਜਾਂ ਘੱਟ ਸੰਖਿਅਕ ਜਾਤੀ ਦੇ ਬੱਚੇ, ਯੁਵਾ ਵਿਅਕਤੀ, ਮਾਤਾ/ਪਿਤਾ ਜਾਂ ਦੇਖਭਾਲਕਰਤਾ ਹੋ? ਤੁਸੀਂ ਇਸ ਸਮੇਂ ਦੇ ਦੌਰਾਨ ਸਾਡੇ ਨਾਲ ਆਪਣੀਆਂ ਚਿੰਤਾਵਾਂ, ਸਮੱਸਿਆਵਾਂ ਅਤੇ ਤਣਾਵਾਂ ਬਾਰੇ ਗੱਲ ਕਰ ਸਕਦੇ ਹੋ, ਅਤੇ ਅਸੀਂ ਭਾਵਾਤਮਕ ਸਹਾਇਤਾ, ਵਿਹਾਰਕ ਸਲਾਹ ਮੁਹੱਈਆ ਕਰ ਸਕਦੇ ਹਾਂ ਅਤੇ ਹੋਰਾਂ ਸੰਸਥਾਵਾਂ ਬਾਰੇ ਦੱਸ ਸਕਦੇ ਹਾਂ ਜੋ ਅਗੇਰੀ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ।

ਜੇਕਰ ਤੁਸੀਂ ਪੇਸ਼ੇਵਰ ਹੋ, ਤਾਂ ਤੁਸੀਂ ਇਸ ਬਾਰੇ ਚਰਚਾ ਕਰਨ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਜਿਸ ਬੱਚੇ ਜਾਂ ਯੁਵਾ ਵਿਅਕਤੀ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਉਸਦੀ ਸਹਾਇਤਾ ਕਿਵੇਂ ਕੀਤੀ ਜਾਵੇ।

ਸਾਡੇ ਨਾਲ ਗੱਲ ਕਰੋ

ਅਸੀਂ ਸੋਮ-ਸ਼ੁੱਕਰ, ਦੁਪਿਹਰ ਦੇ 1 ਵਜੇ-ਰਾਤ ਦੇ 8 ਵਜੇ ਤੱਕ ਗੱਲ ਕਰਨ ਲਈ ਉਪਲਬਧ ਹਾਂ।

ਕਈ ਭਾਸ਼ਾਵਾਂ ਵਿੱਚ, ਬੋਲ੍ਹੋ ਦਾ ਭਾਵ ਹੈ ਬੋਲੋ

ਜੇਕਰ ਤੁਸੀਂ ਮਹਾਂਮਾਰੀ ਤੋਂ ਪ੍ਰਭਾਵਤ ਹੋਏ ਹੋ ਅਤੇ ਤੁਹਾਨੂੰ ਸਲਾਹ ਚਾਹੀਦੀ ਹੈ ਜਾਂ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਤੁਸੀਂ ਸਾਨੂੰ ਗੁਪਤ ਰੂਪ ਵਿੱਚ 0800 1512605 ‘ਤੇ ਫੋਨ ਕਰ ਸਕਦੇ ਹੋ ਜਾਂ, ਜੇਕਰ ਤੁਸੀਂ ਮਾਹਰ ਸਹਾਇਤਾ ਸਲਾਹਕਰਤਾ ਦੇ ਨਾਲ ਔਨਲਾਈਨ ਚੈਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੰਝ ਸੱਜੇ ਪਾਸੇ ਹੇਠਾਂ   ਆਈਕਨ ‘ਤੇ ਕਲਿੱਕ ਕਰਕੇ ਲਾਈਵ ਵੈੱਬਚੈਟ ਦੇ ਰਾਹੀਂ ਕਰ ਸਕਦੇ ਹੋ। ਸਾਡੇ ਸਿਖਲਾਈ ਪ੍ਰਾਪਤ ਸਟਾਫ ਸੋਮ-ਸ਼ੁੱਕਰ, ਦੁਪਿਹਰ ਦੇ 1 ਵਜੇ-ਰਾਤ ਦੇ 8 ਵਜੇ ਤੱਕ ਤੁਹਾਡੀਆਂ ਫੋਨ ਕਾਲਾਂ ਜਾਂ ਵੈੱਬਚੈਟਾਂ ਦਾ ਇੰਤਜ਼ਾਰ ਕਰ ਰਹੇ ਹਨ।

ਜੇਕਰ ਤੁਸੀਂ ਸੋਗ, ਖਰਾਬ ਸਿਹਤ ਦਾ ਅਨੁਭਵ ਕੀਤਾ ਹੈ, ਲੌਕਡਾਊਨ ਦੇ ਬਾਰੇ ਦੁਖੀ ਜਾਂ ਚਿੰਤਤ ਮਹਿਸੂਸ ਕਰ ਰਹੇ ਹੋ, ਇਕੱਲੇ ਮਹਿਸੂਸ ਕਰ ਰਹੇ ਹੋ, ਦੋਸਤਾਂ ਜਾਂ ਪਰਿਵਾਰ ਬਾਰੇ ਚਿੰਤਤ ਮਹਿਸੂਸ ਕਰ ਰਹੇ ਹੋ, ਆਪਣੀ ਮਾਲੀ ਸਥਿਤੀ, ਬੇਰੁਜ਼ਗਾਰੀ ਦੇ ਬਾਰੇ ਚਿੰਤਤ ਹੋ, ਧੱਕੇਸ਼ਾਹੀ ਜਾਂ ਜਾਤੀਵਾਦ ਦਾ ਅਨੁਭਵ ਕੀਤਾ ਹੈ, ਬੇਘਰਤਾ ਜਾਂ ਘਰ ਖਾਲੀ ਕਰਨ ਦੀਆਂ ਸਮੱਸਿਆਵਾਂ ਹਨ, ਸਕੂਲ/ਵਿਸ਼ਵਵਿਦਾਲੇ ਵਿਖੇ ਵਾਪਿਸ ਜਾਣ ਬਾਰੇ ਚਿੰਤਤ ਹੋ ਜਾਂ ਕੋਈ ਹੋਰ ਸਮੱਸਿਆ ਹੈ, ਤਾਂ ਅਸੀਂ ਤੁਹਾਡੀ ਸਹਾਇਤਾ ਕਰਨ ਲਈ ਇੱਥੇ ਮੌਜੂਦ ਹਾਂ। ਸਾਡੀ ਮਾਹਰ ਮਨੋਵਿਗਿਆਨੀ ਡਾਕਟਰਾਂ ਦੀ ਟੀਮ ਇਸ ਮੁਸ਼ਕਿਲ ਸਮੇਂ ਦੇ ਦੌਰਾਨ ਤੁਹਾਨੂੰ ਨਿਰੰਤਰ ਸਹਾਇਤਾ ਮੁਹੱਈਆ ਕਰ ਸਕਦੀ ਹੈ।

ਫੋਨ ਉੱਤੇ, ਸਾਡੇ ਹੈਲਪਲਾਈਨ ਸਲਾਹਕਰਤਾ ਤੁਹਾਡੇ ਨਾਲ ਅੰਗ੍ਰੇਜ਼ੀ, ਉਰਦੂ, ਪੰਜਾਬੀ ਜਾਂ ਹਿੰਦੀ ਵਿੱਚ ਗੱਲ ਕਰ ਸਕਦੇ ਹਨ।

ਸਾਡੇ ਮਨੋਵਿਗਿਆਨੀ ਡਾਕਟਰ ਅੰਗ੍ਰੇਜ਼ੀ, ਹਿੰਦੀ, ਬੰਗਾਲੀ, ਫ੍ਰਾਂਸੀਸੀ ਅਤੇ ਪੰਜਾਬੀ ਵਿੱਚ ਚਿਕਿਤਸਾ ਸੰਬੰਧੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ।